ਅਪੀਲ

ਵਾਤਾਵਰਣ ਦੇ ਪਤਨ ਨੂੰ ਰੋਕਣ ਅਤੇ ਹੋਰ ਕੁਦਰਤੀ ਸਰੋਤਾਂ ਦਾ ਬਚਾਉ ਕਰਨ ਲਈ ਇਸ ਧਰਤੀ ਤੇ ਵਣ ਬਨਸਪਤੀ ਨੂੰ ਚਿਰਸਥਾਈ ਬਣਾਉਣਾ ਜਰੂਰੀ ਹੈ । ਇਸ ਲਈ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ, ਪੰਜਾਬ, ਹਰੇਕ ਨਾਗਰਿਕ ਪਾਸੋਂ ਵਣ ਬਨਸਪਤੀ ਦੇ ਵਿਸਤਾਰ ਵਿਈਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕਰਦਾ ਹੈ । ਵਣਾਂ ਦੀ ਸੰਭਾਲ ਕਰਕੇ, ਸਾਰੀਆਂ ਉਪਲੱਭਦ ਜਮੀਨਾਂ ਤੇ ਰੁੱਖ ਕਿਸਮਾਂ ਲਗਾਕੇ, ਮੌਜੂਦਾ ਰੁੱਖਾ ਦਾ ਸੰਰਖਿਅਣ ਕਰਕੇ ਅਤੇ ਨਿਜੀ ਜਮੀਨਾ ਤੇ ਰੁੱਖਾਂ ਦੇ ਸੰਪੂਰਨ ਨਾਸ਼ ਨੂੰ ਰੋਕ ਕੇ ਯਾਨਿ ਕਿ ਕੱਟੇ ਜਾਣ ਵਾਲੇ ਰੁੱਖਾਂ ਦੀ ਗਿਣਤੀ ਤੋਂ ਜਿਆਦਾ ਰੁੱਖ ਲਗਾ ਕੇ ਵਣ ਬਨਸਪਤੀ ਵਿੱਚ ਵਿਸਥਾਰ ਹਾਸਲ ਕੀਤਾ ਜਾ ਸਕਦਾ ਹੈ । ਇਹ ਵਿਭਾਗ ਸਾਰੇ ਨਾਗਰਿਕਾਂ ਨੂੰ ਇਹ ਬੇਨਤੀ ਵੀ ਕਰਦਾ ਹੈ ਕਿ ਉਹ ਵਣ ਰਕਬੇ ਤੇ ਨਜਾਇਜ਼ ਕਬਜਾ ਨਾ ਕਰਨ, ਜੰਮ ਦੀ ਜਾਨਵਰਾਂ ਅਤੇ ਪੰਛਿਆਂ ਦਾ ਸ਼ਿਕਾਰ ਨਾ ਕਰਨ, ਜੰਗਲੀ ਜੀਵਾਂ ਨਾਲ ਸਬੰਧਿਤ ਵਸਤਾਂ ਦੀ ਖਰੀਦ /ਵਪਾਰ ਨਾ ਕਰਨ ਅਤੇ ਨਾ ਹੀ ਜੰਗਲੀ ਜੀਵਾਂ ਲਈ ਸੁਰੱਖਿਅਤ ਰਕਬੇ ਵਿੱਚ ਦਖਲ-ਅੰਦਾਜੀ ਕਰਨ, ਕਿਉਂਕਿ ਅਸੀਂ ਸਭਨਾਂ ਨੂੰ ਇਹ ਜਰੂਰ ਸਮਝਣਾ ਚਾਹੀਦਾ ਹੈ ਕਿ ਵਣ ਅਤੇ ਜੰਗਲੀ ਜੀਵ ਕੁਦਰਤੀ ਸਰੋਤ ਹਨ ਜਿਨਾ ਦੇ ਖਤਮ ਹੋਣ ਤੇ ਉਨਾਂ ਨੂੰ ਦੁਬਾਰਾ ਨਹੀਂ ਬਣਾਇਆ ਜਾ ਸਕਦਾ ਹੈ ।

ਇਹ ਵਿਭਾਗ ਗੈਰ-ਸਰਕਾਰੀ ਸੰਸਥਾਵਾਂ, ਧਾਰਮਿਕ ਕਮੇਟੀਆਂ, ਨਿੱਜੀ ਕਲੱਬਾਂ ਅਤੇ ਏਜੰਸੀਆਂ ਨੂੰ ਵਿਸ਼ੇਸ਼ ਤੌਰ ਤੇ ਸੱਦਾ ਦਿੰਦਾ ਹੈ ਕਿ ਉਹ ਪੰਜਾਬ ਨੂੰ ਹਰਾ ਭਰਾ ਬਣਾਉਣ ਲਈ ਆਪਣੀ ਕ੍ਰਿਆਤਮਕ ਹਿੱਸੇਦਾਰੀ ਪ੍ਰਦਾਨ ਕਰਨ ।