ਸਿਟੀਜਨ ਚਾਰਟਰ

ਵਣ ਅਤੇ ਜੰਗਲੀ ਜੀਵ ਸੁੱਰਖਿਆ ਵਿਭਾਗ, ਪੰਜਾਬ

ਭੂਮਿਕਾ

ਅਜਿਹੇ ਰਾਜ ਵਿਚ ਜਿਥੇ ਭੂੰਮੀ ਦੀ ਪ੍ਰਮੁੱਖ ਤੌਰ ਤੇ ਵਰਤੋਂ ਖੇਤੀਬਾਡੀ ਵਜੋਂ ਕੀਤੀ ਜਾਂਦੀ ਹੈ, ਪੰਜਾਬ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਭਾਰਤੀ ਵਣ ਨੀਤੀ ਦੀ ਪਾਲਣਾ ਕਰਦੇ ਹੋਏ ਰਾਜ ਵਿਚ ਵਣਾਂ /ਰੁੱਖਾ ਅਧੀਨ ਰਕਬੇ ਵਿਚ ਵਾਧਾ ਕਰਨ ਵਲ ਪ੍ਰਯਤਨਸ਼ੀਲ ਹੈ । ਇਸ ਦੇ ਨਾਲ ਹੀ ਇਕੋਲੋਜੀ ਦੇ ਪਤਨ ਨੂੰ ਰੋਕ ਕੇ ਇਸਨੂੰ ਵਿਪਰੀਤ ਦਿਸ਼ਾ ਵਿਚ ਮੋਡ਼ਨ ਲਈ ਵਿਭਾਗ ਵੱਲੋਂ ਮੌਜੂਦਾ ਰੁੱਖ ਕਿਸਮਾਂ ਅਤੇ ਜੰਗਲੀ ਜੀਵਾਂ ਦੀ ਸੁੱਰਖਿਆ ਤੇ ਸੰਭਾਲ ਲਈ ਉਚੇਚੇ ਕਦਮ ਚੁੱਕੇ ਜਾ ਰਹੇ ਹਨ ।

ਕੰਮਕਾਰ

ਚੰਗੀਆਂ ਰੁੱਖ ਕਿਸਮਾਂ ਦੀ ਪਲਾਂਟੇਸ਼ਨ ਅਤੇ ਵਣਾਂ ਤੇ ਜੰਗਲੀ ਜੀਵਾਂ ਦੀ ਸੁੱਰਖਿਆ ਤੋਂ ਇਲਾਵਾ ਵਿਭਾਗ ਵੱਲੋਂ ਵਣ ਰਕਬਿਆਂ ਦਾ ਵਿਗਿਆਨਕ ਢੰਗ ਨਾਲ ਪ੍ਰਬੰਧ ਕੀਤਾ ਜਾਦਾ ਹੈ ਜੋ ਕਿ ਵਣਾਂ ਦੀ ਉਤਪਾਦਿਕਤਾ ਵਿਚ ਵਾਧਾ ਕਰਨ, ਪਹਾਡੀ ਖੇਤਰਾ ਵਿਚ ਭੌਂ ਖੁਰਣ ਤੋਂ ਕਾਬੂ ਪਾਉਣ ਅਤੇ ਭੂੰਮੀ ਹੇਠ ਪਾਣੀ ਦੇ ਬਹਾਵ ਦੀ ਸਥਿਤੀ ਵਿਚ ਸੁਧਾਰ ਕਰਨ ਵਿਚ ਸਹਾਈ ਹੁੰਦਾ ਹੈ ।

ਨਾਗਰਿਕਾਂ ਸੇਵਾਵਾਂ
ਵਿਭਾਗ ਕਿਸਾਨਾ ਨੂੰ ਵਪਾਰਕ ਪੱਖੋਂ ਲਾਹੇਵੰਦ ਰੁੱਖ ਕਿਸਮਾਂ ਦੀ ਪਲਾਂਟੇਸ਼ਨ ਸੰਬੰਧੀ  ਤਕਨੀਕੀ ਜਾਣਕਾਰੀ ਪ੍ਰਦਾਨ ਕਰਦੇ ਹੋਏ ਉਹਨਾਂ ਨੂੰ ਉਹਨਾਂ ਦੀਆਂ ਜਮੀਨਾ ਵਿਚ ਐਗਰੋ-ਫਾਰੈਸਟਰੀ ਅਪਣਾਉਣ ਲਈ ਉਤਸਾਹਿਤ ਕਰਦਾ ਹੈ । ਕਈ ਮੋਕਿਆਂ ਤੇ ਵਿਭਾਗ ਕਿਸਾਨਾ ਨੂੰ ਬਜਾਰ ਵਿਚ ਉਪਲੱਭਦ ਰੁੱਖ ਕਿਸਮਾਂ ਦੇ ਬਣਾਉਟੀ ਰੁਪਾਂਤਰਾਂ ਦੀ ਪਲਾਂਟੇਸ਼ਨ ਨਾ ਕਰਨ ਵੱਲ ਵੀ ਆਗਾਹ ਕਰਦਾ ਹੈ  । ਵਿਭਾਗ ਆਮ ਤੌਰ ਤੇ ਲੋਕਾਂ ਨੂੰ ਅਤੇ ਵਿਸ਼ੇਸ਼ਕਰ ਕਿਸਾਨਾਂ ਨੂੰ ਵਣ ਨਰਲਰੀਆਂ ਵਿਚੋਂ ਸਸਤੀਆਂ ਦਰਾਂ ਤੇ ਪੌਦੇ ਵੀ ਸਪਲਾਈ ਕਰਦਾ ਹੈ ।

ਰਾਜ ਦੇਛਡ਼ੇ ਹੋਏ ਪਹਾਡ਼ੀ (ਕੰਡੀ) ਖੇਤਰ  ਵਿਚ ਗਰੀਬ ਦਿਹਾਤੀ ਵਸਨੀਕਾਂ ਦੇ ਜਹਿਨ ਵਿਚ ਸਾਂਝਦਾਰੀ ਪ੍ਰਤੀ ਰੁਝਾਣ ਬਿਠਾਉਣ ਲਈ ਵਿਭਾਗ ਪ੍ਰਯਤਨਸ਼ੀਲ ਹੈ । ਇਸਨੂੰ ਮੁੱਖ ਰੱਖਦੇ ਹੋਏ, ਵਿਭਾਗ ਦੇ ਵਿਵਹਾਰ ਵਿਚ ਤਬਦੀਲੀ ਲਿਆਉਣ ਲਈ ਵਣ ਕਰਮਚਾਰੀਆਂ / ਅਧਿਕਾਰੀਆਂ ਨੂੰ ਸਾਂਝੇ ਵਣ ਪ੍ਰਬੰਧ ਦੀ ਸਿਖਲਾਈ ਪ੍ਰਦਾਨ ਕੀਤੀ ਗਈ ਹੈ । ਇਸ ਸਾਂਝਦਾਰੀ ਦੀ ਲਹਿਰ ਤਹਿਤ ਹੱਕਦਾਰ ਸਥਾਨਿਕ ਵਸਨੀਕ ਵਣਾਂ ਦੇ ਵਿਕਾਸ ਅਤੇ ਸੁਰੱਖਿਆ ਵਿਚ ਸਾਂਝਦਾਰੀ ਦੇ ਬਦਲੇ ਵਣ ਉਪਜ ਦਾ ਇਕ ਹਿੱਸਾ ਪ੍ਰਾਪਤ ਕਰਦੇ ਹਨ । ਇਹ ਸਥਿਤੀ ਵਣਾਂ ਦੀ ਇਕੋਲੋਜਿਕਲ ਅਤੇ ਲੋਕਾਂ ਦੀ ਆਰਥਿਕ ਹਾਲਤ ਵਿਚ ਸੁਧਾਰ ਲਿਆਉਣ ਵਿਚ ਸਹਾਈ ਹੋਵੇਗੀ ।

ਪੰਜਾਬ ਰੁੱਖ ਹਿੱਸਾ-ਵੰਡ ਨਿਯਮਾਵਲੀ 2000 ਤਹਿਤ ਉਹਨਾਂ ਕਿਸਾਨਾਂ ਜਿਨਾ ਦੀਆਂ ਵਾਹੀ-ਯੋਗ ਜਮੀਨਾਂ ਸਡ਼ਕ ਪੱਟਡੀ ਦੇ ਵਣਾਂ ਨਾਲ ਲਗਦੀਆਂ ਹਨ, ਲਈ ਲਾਭ ਦੀ ਹਿੱਸਾ-ਵੰਡ ਵਿਧੀ ਤਿਆਰ ਕੀਤੀ ਗਈ ਹੈ ।  ਇਹ ਵਿਧੀ ਕਿਸਾਨਾ ਨੂੰ ਉਹਨਾਂ ਦੁਆਰਾ ਸਡ਼ਕ ਪੱਟਡੀ ਵਣਾਂ ਦੇ ਰੁੱਖਾਂ ਨੂੰ ਚੋਰੀ ਜਾਂ ਨਜਾਇਜ ਕਟਾਈ ਜਾਂ ਚਰਾਈ ਜਾਂ ਅੱਗਾਂ ਤੋਂ ਸੁਰੱਖਿਆ ਪ੍ਰਦਾਨ ਕਰਨ ਦੇ ਪ੍ਰਤੀ ਨਿਭਾਈ ਗਈ ਜਿੰਮੇਵਾਰੀ ਦੇ ਬਦਲੇ ਉਹਨਾਂ ਰੁੱਖਾਂ ਦੀ ਆਮਦਨ ਦੇ ਇਕ ਵਾਜਿਬ ਅੰਸ਼ ਦਾ ਹੱਕਦਾਰ ਬਣਾਉਂਦੀ ਹੈ ।

ਸ਼ਿਕਾਇਤ ਦਾ ਨਿਪਟਾਰਾ

ਵਿਭਾਗ ਵਿਚ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਦਾ ਇਕ ਦਿਨ ਮਨਾਉਣ ਦੀ ਤਜਵੀਜ ਹੈ ਜਿਸ ਦੀ ਸਮਾਂ ਸੂਚੀ ਹੇਠ ਅਨੁਸਾਰ ਹੈ :

ਵਣ ਰੇਂਜ ਦਫਤਰ                                        :         15 ਦਿਨਾਂ ਵਿਚ ਇਕ ਵਾਰ

ਵਣ ਮੰਡਲ ਅਧਿਕਾਰੀ ਦਫਤਰ                           :         1 ਮਹੀਨੇ ਵਿਚ ਇਕ ਵਾਰ

ਵਣ ਪਾਲ ਦਫਤਰ                                        :         2 ਮਹੀਨੇ ਵਿਚ ਇਕ ਵਾਰ

ਮੁੱਖ ਵਣ ਪਾਲ  ਦਫਤਰ                                  :         3 ਮਹੀਨੇ ਵਿਚ ਇਕ ਵਾਰ

ਪ੍ਰਧਾਨ ਮੁੱਖ ਵਣ ਦਫਤਰ                                 :         3 ਮਹੀਨੇ ਵਿਚ ਇਕ ਵਾਰ

 
 ਸੰਪਰਕ ਦਾ ਪਤਾ

ਹੋਰ ਕਿਸੇ ਜਾਣਕਾਰੀ ਲਈ ਹੇਠ ਨੋਟ ਕੀਤੇ ਪਤੇ ਤੇ ਸੰਪਰਕ ਕੀਤਾ ਜਾ ਸਕਦਾ ਹੈ: -

ਪ੍ਰਧਾਨ ਮੁੱਖ ਵਣ ਪਾਲ, (ਪੰਜਾਬ),

17- ਬੇਅ ਬਿਲਡਿੰਗ , ਸੈਕਟਰ-17, ਚੰਡੀਗਡ਼-160017

ਫੋਨ: 0172-2701325, ਫੈਕਸ: 2702919