ਉੱਦੇਸ਼ ਅਤੇ ਦ੍ਰਿਸ਼ਟੀਕੋਣ
ਵਿਭਾਗ ਦਾ ਉੱਦੇਸ਼ ਸਟੇਟ ਫੌਰੈਸਟਰੀ ਏਕਸ਼ਨ ਪਲਾਨ (ਰਾਜ ਜੰਗਲਾਤ ਕਾਰਜੀ ਯੋਜਨਾ) ਨੂੰ ਧਿਆਨ ਵਿਚ ਰਖਦੇ ਹੋਏ ਰਾਜ ਵਿਖੇ ਮੋਜੂਦਾ ਜੰਗਲਾਤ ਅਤੇ ਟ੍ਰੀ ਕਵਰ ਦੀ ਗਿਣਤੀ ਨੂੰ 6.7% ਤੋ 15% ਵਧਾਉਣ ਦਾ ਟੀੱਚਾ ਪ੍ਰਾਪਤ ਕਰਨਾ ਹੈ। ਇਸਨੂੰ ਹਾਸਿਲ ਕਰਨ ਲਈ ਵਿਭਾਗ ਨੇ ਹੇਠ ਲਿਖੇ ਦ੍ਰਿਸ਼ਟੀਕੋਣ ਨੂੰ ਅਪਣਾਇਆ ਹੈ:-

ਦ੍ਰਿਸ਼ਟੀਕੋਣ

ਮਾਨਵ ਅਤੇ ਹੋਰ ਪ੍ਰਾਣੀ ਜੀਵਨ ਦੀਆਂ ਮੌਜੂਦਾ ਅਤੇ ਅਗਾਮੀ ਪੀਡੀਆਂ ਦੀਆਂ ਜਰੂਰਤਾਂ ਦੀ ਪੂਰਤੀ ਲਈ ਪੰਜਾਬ ਰਾਜ ਵਣਾਂ ਦੇ ਨਿਰੰਤਰ ਪ੍ਰਬੰਧ ਦੇ ਕੌਮੀ ਦ੍ਰਿਸ਼ਟੀਕੋਣ ਨਾਲ ਸਾਂਝ ਰੱਖਦਾ ਹੈ । ਰਾਜ ਦੇ ਵਣਾਂ ਸੰਬੰਧੀ ਦ੍ਰਿਸ਼ਟੀਕੋਣ ਦੀਆਂ ਹੇਠ ਦਿੱਤੀਆਂ ਵਿਸ਼ੇਸ਼ਤਾਵਾਂ ਹਨ:
  • ਵਣ ਅਤੇ ਰੁੱਖਾਂ ਅਧੀਨ ਰਕਬਿਆਂ ਵਿੱਚ ਪੌਦੇ ਲਗਾਕੇ ਅਤੇ ਭੂੰਮੀ ਦੇ ਉਪਯੋਗ ਵਿੱਚ ਤਬਦੀਲੀ ਲਿਆਕੇ ਵਾਧਾ ਕੀਤਾ ਜਾਂਦਾ ਹੈ ।
  • ਵਣ ਸਰੋਤਾਂ ਦੀ ਪੁਰਨਤਾ ਅਤੇ ਜੀਵਨ ਵਿੰਭਨਤਾ ਨੂੰ ਬਣਾਏ ਰੱਖਣ ਲਈ ਉਨਾਂ ਦਾ ਆਧੁਨਿਕ ਤਕਨੀਕਾਂ ਅਤੇ ਵਿਗਿਆਨਿਕ ਗਿਆਨ ਦੁਆਰਾ ਸੰਭਾਲ ਅਤੇ ਪ੍ਰਬੰਧ ਕੀਤਾ ਜਾਂਦਾ ਹੈ ।
  • ਵਣ ਸਰੋਤਾਂ ਦੀ ਸੰਭਾਲ ਵਾਤਾਵਰਣ ਸੰਵੇਦਨਸ਼ੀਲਤਾ ਅਤੇ ਦੀਰਘਕਾਲਿਕ ਅਵਸਥਾ ਨੂੰ ਧਿਆਨ ਵਿੱਚ ਰੱਖਦੇ ਕੀਤੀ ਜਾਂਦੀ ਹੈ ਤਾਂ ਜੋ ਕਿ ਸਾਮਾਜ ਨੂੰ ਇਨਾਂ ਦਾ ਸਰਵੋਤਮ ਲਾਭ ਹਾਸਲ ਹੋ ਸਕੇ ।
  • ਵਣ ਪ੍ਰਬੰਦ ਉਸ ਸਮਾਜ ਲਈ ਪ੍ਰਭਾਵਸ਼ਾਲੀ ਅਤੇ ਉਤਰਦਾਈ ਹੈ ਅਤੇ ਜੋ ਸਾਮਾਜ ਰਾਜ ਦੇ ਵਣਾਂ ਦੇ ਪ੍ਰਤੀ ਬਹੁਤ ਚੇਤਨ-ਭਾਵ ਰੱਖਦਾ ਹੈ ਅਤੇ ਇਨਾਂ ਵਣਾਂ ਦੀ ਰੱਖਿਆ ਅਤੇ ਨਿਰੰਤਰ ਪ੍ਰਬੰਧ ਵਿੱਚ ਆਪਣੀ ਭਾਗੀਦਾਰੀ ਨਿਭਾਉਂਦਾ ਹੈ ।