ਭੂਮਿਕਾ
   ਪੰਜਾਬ ਜੰਗਲਾਤ ਅਤੇ ਜੰਗਲੀ-ਜੀਵਨ ਸੁਰੱਖਿਆ ਵਿਭਾਗ

ਪੰਜਾਬ ਵਿਚ ਜੰਗਲੀ-ਜੀਵਨ ਸੁਰੱਖਿਆ-  ਇੱਕ ਭੂਮਿਕਾ
ਜੰਗਲੀ-ਜੀਵਨ ਸਾਡੇ ਵਾਤਾਵਰਣ ਦਾ ਇਕ ਮਹੱਤਵਪੂਰਣ ਅੰਗ ਹੈ। ਜੰਗਲੀ-ਜੀਵਨ ਸੁਰਿੱਖਿਆ ਵਿੰਗ, ਪੰਜਾਬ, ਕੁਦਰਤੀ ਅਤੇ ਕੈਦ ਵਿਚ ਰਖੇ ਗਏ ਜੰਗਲੀ- ਜੀਵਾਂ ਦੀ ਰਖਿੱਆ, ਸੁਰੱਖਿਆ ਅਤੇ ਪ੍ਰਬੰਧਨ ਲਈ ਜਿੰਮੇਵਾਰ ਹੈ। ਜੰਗਲੀ-ਜੀਵਾਂ ਉੱਤੇ ਕੀਤੇ ਗਏ ਜੁਰਮ, ਅਤੇ ਵਾਈਲਡਲਾਈਫ (ਪ੍ਰੋਟੈਕਸ਼ਨ) ਏਕਟ 1972 ਅਧੀਨ ਅਦਾਲਤੀ ਕਾਰਵਾਈ ਕਰਨਾ, ਸੁਰੱਖਿਆ ਦੇ ਕਾਰਜਾ ਵਿਚ ਸ਼ਾਮਿਲ ਹੈ।  ਜੰਗਲੀ-ਜੀਵਨ ਸੁਰੱਖਿਆ ਅਤੇ ਪ੍ਰਬੰਧਕੀ ਕਾਰਜਾ ਵਿਚ ਜੰਗਲੀ-ਜੀਵਾ ਦੀ ਵੱਖ-ਵੱਖ ਕਿਸਮਾ ਨੂੰ ਉਹਨਾ ਦੇ ਕੁਦਰਤੀ ਸਥਾਨ ਵਿਚ ਮੁਡ਼ ਵਸਾਉਣਾ, ਚਿਡ਼ਿਆਘਰਾਂ ਅਤੇ ਛੋਟੇ ਚਿਡ਼ਿਆਘਰਾਂ(ਹਿਰਨਾ ਦੇ ਪਾਰਕਾ) ਦੀ ਸਾਭ-ਸੰਭਾਲ, ਜਾਨਵਰਾ ਅਤੇ ਪੰਛੀਆ ਦੀ ਦੁਰਲੱਭ ਕਿਸਮਾ ਦੀ ਰਖਿੱਆ ਦੇ ਨਾਲ ਰਾਜ ਵਿਖੇ ਸੁਰਖਿੱਅਤ ਜਗਾਂ ਦਾ ਪ੍ਰਬੰਧਨ ਤੇ ਵਿਕਾਸ ਵੀ ਸ਼ਾਮਿਲ ਹੈ। ਬਲੈਕ ਬੱਕ(ਏੰਟੀਲੋਪ ਸਰਵੀਕੇਪਰਾ) ਸਥਾਨਕ ਤੋਰ ਤੇ ਕਾਲੇ ਹਿਰਨ ਦੇ ਨਾਂ ਨਾਲ ਜਾਣਿਆ ਜਾਦਾ ਹੈ ਅਤੇ ਰਾਜਸੀ ਜਾਨਵਰ ਹੈ। ਬਾਜ਼ (ਇਸਟਰਨ ਗੋਸ਼ਾਕ) ਰਾਜਸੀ ਪੰਛੀ ਅਤੇ ਸ਼ੀਸ਼ਮ(ਡਲਬੇਰਗੀਆ ਸਿਸੋ) ਰਾਜਸੀ ਰੁੱਖ ਹੈ। ਵਾਈਲਡਲਾਈਫ (ਪ੍ਰੋਟੈਕਸ਼ਨ) ਏਕਟ 1972 ਅਤੇ ਉਸਦੇ ਅਧੀਨ ਬਣੇ ਨਿਯਮਾ ਦਾ ਰਾਜ ਵਿਚ ਪ੍ਰਭਾਵਸ਼ਾਲੀ ਤਰੀਕੇ ਨਾਲ ਅਮਲ ਕੀਤਾ ਜਾਦਾ ਹੈ। ਵਿੰਗ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਰਾਹੀ, ਜੰਗਲੀ-ਜੀਵਾ ਉੱਤੇ ਛਪੇ ਰਸਾਲੇ ਅਤੇ ਪੋਸਟਰਾ ਦੀ ਵੰਡ, ਸਕੂਲੀ ਬੱਚਿਆ ਦੇ ਚਿਡ਼ਿਆਘਰਾਂ ਤੇ ਹਿਰਨਾ ਦੇ ਪਾਰਕਾਂ ਵਿਚ ਵਿਜ਼ਿਟ ਅਤੇ ਜੰਗਲੀ-ਜੀਵਾਂ ਸੰਬੰਧੀ ਸਵਾਲ-ਜਵਾਬ ਦੇ ਮੁਕਾਬਲੇ ਦੁਆਰਾ ਜੰਗਲੀ-ਜੀਵਨ ਪ੍ਰਤੀ ਜਾਗਰੂਕਤਾ ਦਾ ਪ੍ਰਚਾਰ ਕਰਦਾ ਹੈ। ਵਣ ਮਹੋਤਸਵ, ਵਾਈਲਡਲਾਈਫ ਵੀਕ, ਇੰਟਰਨੈਸ਼ਨਲ ਵੈੱਟ ਲੈੰਡ ਡੇਅ ਅਤੇ ਹੋਰ ਅਵਸਰਾ ਤੇ ਟੀ.ਵੀ ਅਤੇ ਰੇਡੀਓ ਦੁਆਰਾ ਜੰਗਲਾਤ ਅਤੇ ਜੰਗਲੀ-ਜੀਵਨ ਸੰਬੰਧੀ ਵਿਸ਼ਿਆ ਉੱਤੇ ਚਰਚਾ ਰਾਹੀ ਪ੍ਰਚਾਰ ਕੀਤਾ ਜਾਦਾ ਹੈ। ਵਿੰਗ ਵੱਖ-ਵੱਖ ਸ਼ੋਧ ਸੰਸਥਾਨਾ ਨੂੰ ਕੁਦਰਤ ਵਿਚ ਮੋਜੂਦ ਜੰਗਲੀ-ਜੀਵਨ ਦੇ ਸ਼ੋਧ ਲਈ ਉਤਸਾਹਿਤ ਕਰਦਾ ਰਹਿੰਦਾ ਹੈ। ਜੰਗਲੀ ਜਾਨਵਰਾ ਦੇ ਸ਼ਿਕਾਰ ਅਤੇ ਗੈਰ-ਕਾਨੂੰਨੀ ਵਪਾਰ ਨਾਲ ਸੰਬੰਧਿਤ ਮੁਕੱਦਮੇ ਡਿਵੀਜਨਲ ਫੌਰੈਸਟ ਅਫਸਰਾ(ਖੇਤਰੀ) ਅਤੇ ਜੰਗਲਾ ਦੇ ਕਰਮਚਾਰੀ ਤੇ ਉਹਨਾ ਅਧੀਨ ਵਾਈਲਡਲਾਈਫ ਵਿੰਗ ਦੁਆਰਾ ਨਿਪਟਾਏ ਜਾਦੇ ਹਨ। ਜੰਗਲਾ ਦੇ ਫਰੰਟਲਾਈਨ ਕਰਮਚਾਰੀਆ ਅਤੇ ਜੰਗਲੀ-ਜੀਵਨ ਵਿਭਾਗ ਦੇ ਕਰਮਚਾਰੀਆ ਦੀ ਸਿਖਲਾਈ ਫੌਰੈਸਟ ਟਰੇਨਿੰਗ ਸਕੂਲ, ਹੁਸ਼ਿਆਰਪੁਰ ਵਿਖੇ ਆਯੋਜਿਤ ਕੀਤੀ ਜਾਦੀ ਹੈ।

ਸੰਖੇਪ

1989 ਵਿਖੇ ਰਾਜਸੀ ਜਾਨਵਰ, ਪੰਛੀ ਅਤੇ ਰੁੱਖ ਦਾ ਐਲਾਨ ਕੀਤਾ ਗਿਆ। ਢੁੱਕਵੀਆ ਸੂਚਨਾ ਇਸ ਲਿੰਕ ਤੋ ਪ੍ਰਾਪਤ ਕੀਤੀ ਜਾ ਸਕਦੀ ਹੈ- ਜੰਗਲੀ-ਜੀਵਨ ਭੂਮਿਕਾ, ਰਾਜਸੀ ਜਾਨਵਰ, ਪੰਛੀ ਅਤੇ ਰੁੱਖ ਸੰਬੰਧੀ ਐਲਾਨ-ਨਾਮਾ