ਰਾਸ਼ਟਰੀ ਬੈੰਬੂ ਮਿਸ਼ਨ
ਰਾਸ਼ਟਰੀ ਬੈੰਬੂ ਮਿਸ਼ਨ ਕੇੰਦਰ ਸਰਕਾਰ ਵੱਲੋ 100% ਸਹਾਇਤਾ ਪ੍ਰਾਪਤੀ ਦੇ ਨਾਲ ਕੇੰਦਰ ਸਮਰਥਕ ਸਕੀਮ ਹੈ। ਇਸਨੂੰ ਹੋਰਟੀਕਲਚਰ ਡਿਵੀਜਨ ਦੁਆਰਾ ਖੇਤੀਬਾਡ਼ੀ ਮੰਤਰਾਲਿਆ, ਨਵੀਂ ਦਿੱਲੀ, ਦੇ ਖੇਤੀਬਾਡ਼ੀ ਅਤੇ ਸਹਿਯੋਗ ਵਿਭਾਗ ਅਧੀਨ ਅਮਲ ਵਿਚ ਲਿਆਦਾ ਜਾ ਰਿਹਾ ਹੈ। ਬੈੰਬੂ ਮਿਸ਼ਨ, ਵੱਖ-ਵੱਖ ਮੰਤਰਾਲਿਆ/ਵਿਭਾਗਾ ਨੂੰ ਜੋਡ਼ਨ ਅਤੇ, ਬੈੰਬੂ ਦੀ ਪੈਦਾਵਾਰ, ਵਿਗਿਆਨਕ ਪ੍ਰਬੰਧਨ, ਮੰਡੀਕਰਣ ਤੇ ਉਸਤੋਂ  ਬਣੀਆ ਵਸਤੂਆਂ ਰਾਹੀ ਬੈੰਬੂ ਖੇਤਰ ਦੇ ਸੰਪੂਰਣ ਵਿਕਾਸ ਲਈ ਸਥਾਨਕ ਲੋਕਾ ਤੇ ਉਹਨਾ ਦੀ ਪਹਿਲ ਦੀ ਭਾਗੀਦਾਰੀ ਦਾ ਵਿਚਾਰ ਕਰਦਾ ਹੈ।
 
ਪੰਜਾਬ ਬੈੰਬੂ ਮਿਸ਼ਨ

ਰਾਸ਼ਟਰੀ ਬੈੰਬੂ ਮਿਸ਼ਨ ਦੀ ਹਿਦਾਇਤਾ ਅਨੁਸਾਰ, 'ਬੈੰਬੂ ਮਿਸ਼ਨ' ਪਰਿਯੋਜਨਾ ਪੰਜਾਬ ਰਾਜ ਵਿਖੇ ਸ਼ੁਰੂ ਕੀਤੀ ਗਈ ਹੈ। ਇਸ ਮਿਸ਼ਨ ਅਧੀਨ 'ਪੰਜਾਬ ਬੈੰਬੂ ਅਤੇ ਫਾਈਬਰ ਡਿਵੈਲਪਮੈੰਟ ਬੋਰਡ' ਦੀ ਸਥਾਪਨਾ ਰਾਸ਼ਟਰੀ ਬੈੰਬੂ ਮਿਸ਼ਨ ਅਧੀਨ ਸ੍ਵੀਕ੍ਰਿਤ ਰਾਜ ਵਿਚ ਕਾਰਜ ਪੂਰੇ ਕਰਨ ਲਈ ਕੀਤੀ ਗਈ। ਪੀ.ਬੀ.ਐਫ.ਡੀ.ਬੀ. ਇੱਕ ਪੰਜੀਕ੍ਰਿਤ ਸੰਗਠਨ ਹੈ। ਇਸਦੀ ਰਜਿਸਟ੍ਰੇਸ਼ਨ ਵਧੀਕ ਰਜਿਸਟ੍ਰਾਰ ਸੋਸਾਇਟੀ, ਜਿਲਾ ਉਦਯੋਗਿਕ ਕੇੰਦਰ, ਐਸ.ਏ.ਐਸ. ਨਗਰ (ਪੰਜਾਬ) ਦੁਆਰਾ ਕੀਤੀ ਗਈ (ਵੇਖੋ 25 ਫਰਵਰੀ,2008 ਦੇ 2007-08 ਦਾ ਵਾਈਡ ਨੰ. 2003)। ਪੀ.ਸੀ.ਸੀ.ਐਫ., ਪੰਜਾਬ, ਪੀ.ਬੀ.ਐਫ.ਡੀ.ਬੀ. ਦੇ ਭੂਤਪੂਰਵ ਅਧਿਕਾਰੀ 'ਮਿਸ਼ਨ ਡਾਈਰੈਕਟਰ' ਸਨ।             ਖੇਤੀਬਾਡ਼ੀ ਮੰਤਰਾਲਿਆ, ਭਾਰਤ ਸਰਕਾਰ ਨੇ ਐਫ.ਨੰ.44-04/2007- ਹੋਰਟ (ਐਨ.ਬੀ.ਐਮ) ਮਿਤੀ 28.2.2008 ਰਾਹੀ ਰਾਜ ਵਿਖੇ 2007-08 ਦੋਰਾਨ ਪੀ.ਸੀ.ਸੀ.ਐਫ., ਪੰਜਾਬ, ਪੀ.ਬੀ.ਐਫ.ਡੀ.ਬੀ. ਦੁਆਰਾ ਰਾਸ਼ਟਰੀ ਬੈੰਬੂ ਮਿਸ਼ਨ(ਐਨ.ਬੀ.ਐਮ)  ਦੀ ਕੇੰਦਰ ਸਮਰਥਕ ਸਕੀਮ ਦੇ ਅਮਲੀਕਰਣ ਵਾਸਤੇ ਆਪਣੀ ਪ੍ਰਸ਼ਾਸਨਿਕ ਸਹਿਮਤੀ ਦੱਸੀ ਹੈ ਅਤੇ 2007-08 ਦੋਰਾਨ ਕਾਰਜੀ ਯੋਜਨਾ ਦੀ ਪਾਲਣਾ ਲਈ 395.71 ਲੱਖ ਰੂਪਏ ਪ੍ਰਦਾਨ ਕੀਤੇ। ਇਸ ਕਾਰਜੀ ਯੋਜਨਾ ਅਧੀਨ ਟੀੱਚੇ ਅਤੇ ਪ੍ਰਾਪਤੀਆ ਦਾ ਵੇਰਵਾ ਬੁਨਿਆਦੀ ਢੰਗ ਸਹਿਤ ਹੇਠ ਲਿਖਿਆ ਹੈ:-

ਪੰਜਾਬ ਰਾਜ ਵਾਸਤੇ ਰਾਸ਼ਟਰੀ ਬੈੰਬੂ ਮਿਸ਼ਨ ਅਧੀਨ 2007-08 ਲਈ ਟੀੱਚੇ ਅਤੇ ਪ੍ਰਾਪਤੀਆ:

(ਰੂਪਏ ਲੱਖਾ 'ਚ)

ਲਡ਼ੀ ਨੰ.

ਅੰਗ

ਭਾਅ

ਟੀੱਚਾ

ਪ੍ਰਾਪਤੀ

ਭੋਤਿਕ (ਹੈਕ./ਸੰਖਿਆ)

ਵਿੱਤ

ਭੋਤਿਕ (ਹੈਕ./ਸੰਖਿਆ)

ਵਿੱਤ

1.

ਸਾਰਵਜਨਿਕ ਖੇਤਰ ਵਿਖੇ ਸਰਕਾਰੀ ਨਰਸਰੀਆ (ਸੰਖਿਆ'ਚ)

2.73

20

54.60

14

4.74

2.

ਜੰਗਲੀ ਖੇਤਰ ਵਿਚ ਪੈਦਾਵਾਰ
(ਹੈਕਟੇਅਰ 'ਚ) 50:50

0.25

1000

125.00

133

5.57

3.

ਗੈਰ-ਜੰਗਲੀ ਖੇਤਰ ਵਿਚ ਪੈਦਾਵਾਰ(ਹੈਕਟੇਅਰ 'ਚ) 50:50

0.08

1000

40.00

0

0.00

4.

ਮੋਜੂਦਾ ਸਟੋਕ ਵਿਚ ਸੁਧਾਰ
(ਹੈਕਟੇਅਰ 'ਚ)

0.08

500

40.00

87

6.96

5.

ਰਾਜ ਅੰਦਰ ਹੀ ਕਿਸਾਨਾ ਨੂੰ ਸਿਖਲਾਈ (ਸੰਖਿਆ 'ਚ)

0.0152

100

1.52

0

0.00

6.

ਫੀਲਡ ਕਰਮਚਾਰੀਆ ਦੀ ਸਿਖਲਾਈ (ਸੰਖਿਆ 'ਚ)

0.08

50

4.00

0

0.00

7.

ਰਾਜ ਪੱਧਰੀ ਵਰਕਸ਼ਾਪ/ ਸੈਮੀਨਾਰ (ਸੰਖਿਆ 'ਚ)

3.00

2

6.00

0

0.00

8.

ਜਿਲਾ ਪੱਧਰੀ ਵਰਕਸ਼ਾਪ/ਸੈਮੀਨਾਰ (ਸੰਖਿਆ 'ਚ)

1.00

5

5.00

0

0.00

9.

ਪੈਸਟ ਅਤੇ ਰੋਗ ਵਿਵਸਥਾ
(ਹੈਕਟੇਅਰ 'ਚ)

0.002

1000

2.00

0

0.00

10.

ਮਾਈਕਰੋ-ਇਰੀਗੇਸ਼ਨ (ਹੈਕਟੇਅਰ 'ਚ)

0.20

500

100.00

0

0.00

11.

ਘਰੇਲੂ ਵਪਾਰਕ ਮੇਲਿਆ 'ਚ ਹਿੱਸੇਦਾਰੀ (ਸੰਖਿਆ 'ਚ)

ਪੀ.ਬੀ.

1

3.75

0

0.00

12.

ਮੁਲਾਂਕਣ ਅਤੇ ਨਿਗਰਾਨੀ

ਪੀ.ਬੀ*

0

8.00

0

0.00

 

ਕੁੱਲ

 

 

389.87

 

17.27

13.

1.5% ਤੇ ਸਲਾਹਕਾਰ ਸੇਵਾਵਾਂ

 

 

5.84

 

0.26

 

ਕੁੱਲ ਜੋਡ਼

 

 

395.71

 

17.53

*ਵਿਸਥਾਰਪੂਰਵਕ ਪ੍ਰਸਤਾਵਾ ਦੀ ਮਨਜ਼ੂਰੀ ਲਈ ਸਹਿਮਤੀ ਵਿਸ਼ਾ

ਖੇਤੀਬਾਡ਼ੀ ਮੰਤਰਾਲਿਆ, ਭਾਰਤ ਸਰਕਾਰ ਵਾਈਡ ਨੰ. 44-11/2007-ਹੋਰਟ, ਐਨ.ਬੀ.ਐਮ. ਮਿਤੀ 7.7.2008 ਅਨੁਸਾਰ ਰਾਜ ਸਰਕਾਰਾਂ/ਇੰਮਪਲੀਮੈੰਟਿਗ ਏਜੰਸੀਆਂ ਨੂੰ ਰਾਸ਼ਟਰੀ ਬੈੰਬੂ ਮਿਸ਼ਨ ਅਧੀਨ ਕਿਸੇ ਯੋਜਨਾ ਨੂੰ ਪੂਰਾ ਕਰਨ ਲਈ 2007-08 ਸਾਲ ਦੋਰਾਨ ਜਾਰੀ ਕੀਤੀ ਗਈ ਰਕਮ 'ਚੋਂ ਨਾ-ਖਰਚ ਕੀਤੀ ਰਕਮ ਦੀ ਵਰਤੋ ਕਰਨ ਦਾ ਅਧਿਕਾਰ ਹੈ।

ਖੇਤੀਬਾਡ਼ੀ ਮੰਤਰਾਲਿਆ, ਭਾਰਤ ਸਰਕਾਰ ਵਾਈਡ ਨੰ. 44-11/2006-ਹੋਰਟ, ਐਨ.ਬੀ.ਐਮ./ ਪੀ.ਟੀ. ਮਿਤੀ 4.6.2008 ਦੁਆਰਾ ਪੰਜਾਬ ਸਰਕਾਰ ਲਈ ਮੁੱਖ ਕਾਰਜੀ ਯੋਜਨਾ 2008-09 ਦੇ 317.92 ਲੱਖ ਰੂਪਏ ਨੂੰ ਸਹਮਤਿ ਦਿਤੀ ਗਈ ਅਤੇ ਸਾਲ 2008-09  ਦੋਰਾਨ ਰਾਜ ਦੀ ਇਸ ਸਕੀਮ ਦੇ ਅਮਲੀਕਰਣ ਵਾਸਤੇ 135.50 ਲੱਖ ਰੂਪਏ ਨਿਯਤ ਕੀਤੇ ਗਏ। ਇਸਦੇ ਬਾਬਤ, ਖੇਤੀਬਾਡ਼ੀ ਮੰਤਰਾਲਿਆ, ਭਾਰਤ ਸਰਕਾਰ ਵਾਈਡ ਨੰ. ਐਫ. ਨੰ. 44-14/2008-ਹੋਰਟ (ਐਨ.ਬੀ.ਐਮ.)  ਮਿਤੀ 9.6.2008, ਕਾਰਜੀ ਯੋਜਨਾ 2008-09 ਅਧੀਨ ਪੀ.ਸੀ.ਸੀ.ਐਫ., ਪੀ.ਬੀ.ਐਫ.ਡੀ.ਬੀ. ਦੇ ਸਮਰਥਨ ਵਿਚ 79.48 ਲੱਖ ਰੂਪਏ ਜਾਰੀ ਕਰਨ ਬਾਰੇ ਸੂਚਿਤ ਕਰਦਾ ਹੈ।